ਸਕੂਲ ਵਿੱਚ ਇੱਕ ਹੋਰ ਸਬਮਰਸੀਬਲ ਮੋਟਰ ਲਗਾਉਣ ਦਾ ਕੰਮ ਸ਼ੁਰੂ।
- SGS Bassian
- Feb 12
- 1 min read
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਵਿਖੇ ਸਬਮਰਸੀਬਲ ਮੋਟਰ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਨਾਲ ਸਾਰੇ ਸਕੂਲ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਸ਼ੁਰੂ ਹੋ ਜਾਵੇਗੀ। ਮਿਡ ਡੇ ਮੀਲ ਰਸੋਈ, ਵਿਦਿਆਰਥੀਆਂ ਦੇ ਹੱਥ ਧੋਣ, ਪੀਣ ਵਾਲੇ ਪਾਣੀ ਅਤੇ ਲੜਕੀਆਂ ਦੇ ਵਾਸਰੂਮਜ ਵਿੱਚ ਪਾਣੀ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੀ ਇੱਕ ਕੋਸ਼ਿਸ਼।
ਗੁਰੂ ਸਾਹਿਬ ਇਸੇ ਤਰ੍ਹਾਂ ਹੀ ਆਪਣਾ ਮਿਹਰਾਂ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ ਜੀ।
ਕੋਟਾਨਿ ਕੋਟਿ ਸ਼ੁਕਰਾਨਾ ਜੀ।
Comentarios