ਆਈ. ਟੀ. ਦੇ ਵਿਦਿਆਰਥੀਆਂ ਨੇ ਇੰਡਸਟਰੀਅਲ ਵਿਜ਼ਿਟ ਦੌਰਾਨ ਦੇਖਿਆ ਥਰਮਲ ਪਾਵਰ ਪਲਾਂਟ, ਲਹਿਰਾ ਮੁਹੱਬਤ
- SGS Bassian
- Feb 12
- 1 min read
ਮਿਤੀ 04-09-2023 ਨੂੰ ਮਾਨਯੋਗ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ NSQF ਅਧੀਨ ਚੱਲ ਰਹੇ ਟਰੇਡ ਆਈ. ਟੀ. ਦੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀ ਇੱਕ ਰੋਜ਼ਾ ਇੰਡਸਟਰੀਅਲ ਵਿਜ਼ਿਟ ਸ. ਗੁਰਦੀਪ ਸਿੰਘ ਪ੍ਰਿੰਸੀਪਲ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਗੁਰੂ ਹਰਿਗੋਬਿੰਦ ਥਰਮਲ ਪਾਵਰ ਪਲਾਂਟ, ਲਹਿਰਾ ਮੁਹੱਬਤ (ਬਠਿੰਡਾ) ਵਿਖੇ ਲਿਜਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਕੋਲੇ ਤੋਂ ਬਿਜਲੀ ਬਣਨ, ਬਿਜਲੀ ਦੀ ਸਟੋਰੇਜ ਅਤੇ ਵੰਡ ਸਬੰਧੀ ਮੁਕੰਮਲ ਜਾਣਕਾਰੀ ਹਾਸਲ ਕੀਤੀ। ਥਰਮਲ ਪਾਵਰ ਪਲਾਂਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ, ਜਿੰਨਾਂ ਨੇ ਵਿਦਿਆਰਥੀਆਂ ਦੇ ਇੰਡਸਟਰੀਅਲ ਵਿਜ਼ਿਟ ਨੂੰ ਯਾਦਗਾਰੀ ਬਣਾਉਣ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ।
ਇਸ ਉਪਰੰਤ ਵਿਦਿਆਰਥੀਆਂ ਨੂੰ ਕਿਲਾ ਮੁਬਾਰਕ, ਬਠਿੰਡਾ ਦੀ ਵਿਜ਼ਿਟ ਕਰਵਾਈ ਗਈ। ਇਸ ਕਿਲ੍ਹੇ ਵਿੱਚ ਦਿੱਲੀ ਦੀ ਪਹਿਲੀ ਮਹਿਲਾ ਬਾਦਸ਼ਾਹ ਰਜ਼ੀਆ ਸੁਲਤਾਨ ਨੂੰ ਉਸਦੀ ਹਾਰ ਤੋਂ ਬਾਅਦ ਬੰਦੀ ਬਣਾ ਕੇ ਰੱਖਿਆ ਗਿਆ ਸੀ।
ਵਾਪਸੀ ਸਮੇਂ ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਗਰੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਦਰਸ਼ਨ ਕੀਤੇ ਅਤੇ ਗੁਰੂ ਕਾ ਲੰਗਰ ਛਕਿਆ। ਇਸ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਗਿਆ ਸੀ ਅਤੇ ਇੱਥੇ ਵਿਸਾਖੀ ਦਾ ਦਿਹਾੜਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਟੂਰ ਦੇ ਇੰਚਾਰਜ ਸ਼੍ਰੀ ਨਵਨੀਤ ਕੁਮਾਰ (ਆਈ. ਟੀ. ਟੀਚਰ) ਸਨ ਅਤੇ ਉਹਨਾਂ ਨਾਲ ਸ਼੍ਰੀਮਤੀ ਮਨਜੀਤ ਕੌਰ (ਪੰਜਾਬੀ ਮਿਸਟ੍ਰੈੱਸ), ਸ. ਮਨਜੀਤ ਸਿੰਘ (ਸਾਇੰਸ ਮਾਸਟਰ), ਮਿਸ ਗੁਰਮੰਤਰਪਾਲ ਕੌਰ ( ਮੈਥ ਮਿਸਟ੍ਰੈੱਸ) ਅਤੇ ਸ. ਗੁਰਮੀਤ ਸਿੰਘ (ਐੱਸ. ਐੱਲ. ਏ.) ਸ਼ਾਮਲ ਸਨ।
ਤਸਵੀਰਾਂ ਦੀ ਜ਼ੁਬਾਨੀ:- ਇੰਡਸਟਰੀਅਲ ਵਿਜ਼ਿਟ ਦੌਰਾਨ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ
Comentários