top of page
Search

ਸਕੂਲ ਨੂੰ Interactive Flat Panel ਭੇਂਟ ਕੀਤਾ ਗਿਆ

  • Writer: SGS Bassian
    SGS Bassian
  • 3 days ago
  • 1 min read

ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਸੁਰਿੰਦਰ ਸਿੰਘ ਉੱਪਲ (ਕੈਨੇਡਾ) ਵੱਲੋਂ ਸ਼੍ਰੀ ਜਗਦੀਪ ਸਿੰਘ ਉੱਪਲ ਰਾਹੀਂ, ਸਕੂਲ ਨੂੰ ਇੱਕ AI Powered Interactive Panel, Size 75" ਲੈ ਕੇ ਦਿੱਤਾ ਗਿਆ ਹੈ ਜਿਸਦੀ ਕੀਮਤ 1,20,000/- ਰੁਪਏ ਹੈ। ਇਸ ਤੋਂ ਪਹਿਲਾਂ ਵੀ ਸ਼੍ਰੀ ਸੁਰਿੰਦਰ ਸਿੰਘ ਉੱਪਲ ਵੱਲੋਂ ਕੰਪਿਊਟਰ ਲੈਬ ਲਈ ਸਾਰੇ ਕੰਪਿਊਟਰ ਦਿੱਤੇ ਗਏ ਸਨ ਅਤੇ ਹੋਰ ਵੀ ਲੋੜੀਂਦਾ ਸਮਾਨ ਸਕੂਲ ਨੂੰ ਦਾਨ ਦਿੱਤਾ ਗਿਆ ਸੀ।

ਸ. ਗੁਰਦੀਪ ਸਿੰਘ ਪ੍ਰਿੰਸੀਪਲ, ਸਮੂਹ ਸਟਾਫ ਮੈਂਬਰਾਂ, ਵਿਦਿਆਰਥੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੀ ਸੁਰਿੰਦਰ ਸਿੰਘ ਉੱਪਲ ਜੀ ਦਾ ਕੋਟਾਨਿ ਕੋਟਿ ਸ਼ੁਕਰਾਨਾ ਕੀਤਾ ਜਾਂਦਾ ਹੈ।

 ਇਸ ਮੌਕੇ ਤੇ ਸ਼੍ਰੀਮਤੀ ਨਵਨੀਤ ਕੌਰ (ਲੈਕਚਰਾਰ ਕੈਮਿਸਟਰੀ), ਮਿਸ ਬਲਵਿੰਦਰ ਕੌਰ (ਲੈਕਚਰਾਰ ਪੋਲ. ਸਾਇੰਸ), ਸ਼੍ਰੀਮਤੀ ਕੁਲਵਿੰਦਰ ਕੌਰ (ਲੈਕਚਰਾਰ ਪੰਜਾਬੀ), ਸ੍ਰੀਮਤੀ ਪਰਮਿੰਦਰ ਕੌਰ (ਲੈਕਚਰਾਰ ਹਿਸਟਰੀ), ਸ਼੍ਰੀਮਤੀ ਸੰਦੀਪ ਕੌਰ (ਪੰਜਾਬੀ ਮਿਸਟ੍ਰੈੱਸ), ਸ਼੍ਰੀਮਤੀ ਰਮਨੀਕ ਕੌਰ (ਮੈਥ ਮਿਸਟ੍ਰੈੱਸ), ਮਿਸ ਕਿਰਨਦੀਪ ਕੌਰ (ਕੰਪਿਊਟਰ ਮਿਸਟ੍ਰੈੱਸ), ਸ਼੍ਰੀਮਤੀ ਗੁਰਸ਼ਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈੱਸ), ਸ.ਮਨਜੀਤ ਸਿੰਘ (ਸਾਇੰਸ ਮਾਸਟਰ), ਸ਼੍ਰੀਮਤੀ ਅਮਨਜੋਤ ਕੌਰ (ਮੈਥ ਮਿਸਟ੍ਰੈੱਸ), ਸ. ਬੇਅੰਤ ਸਿੰਘ (ਅੰਗਰੇਜ਼ੀ ਮਾਸਟਰ), ਸ਼੍ਰੀਮਤੀ ਹਰਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ) ਸ਼੍ਰੀਮਤੀ ਗੁਰਮੰਤਰਪਾਲ ਕੌਰ (ਮੈਥ ਮਿਸਟ੍ਰੈੱਸ), ਮਿਸ ਸੀਮਾ ਰਾਣੀ (ਹਿੰਦੀ ਮਿਸਟ੍ਰੈੱਸ), ਸ਼੍ਰੀਮਤੀ ਜਗਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ), ਸ਼੍ਰੀਮਤੀ ਮੀਨੂੰ ਸ਼ਰਮਾਂ (ਕੰਪਿਊਟਰ ਫੈਕਲਟੀ), ਮਿਸ ਬੌਬੀ ਥਿੰਦ (ਲਾਇਬ੍ਰੇਰੀਅਨ), ਸ੍ਰੀ ਨਵਨੀਤ ਕੁਮਾਰ (ਆਈ. ਟੀ. ਟੀਚਰ), ਸ.ਜਸਵੰਤ ਸਿੰਘ (ਸਕਿਉਰਟੀ ਟੀਚਰ), ਸ.ਹਰਪ੍ਰੀਤ ਸਿੰਘ (ਕਲਰਕ), ਸ.ਗੁਰਮੀਤ ਸਿੰਘ (ਐੱਸ. ਐੱਲ. ਏ.), ਸ. ਜਤਿੰਦਰ ਸਿੰਘ (ਲਾਇਬ੍ਰੇਰੀ ਰਿਸਟੋਰਰ) ਅਤੇ ਸ.ਜਸਪਾਲ ਸਿੰਘ (ਕੈਂਪਸ ਮੈਨੇਜਰ) ਹਾਜ਼ਰ ਸਨ।


 
 
 

Comments


bottom of page