top of page
Search

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਮੇਂ ਵਿਦਿਆਰਥਣਾਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦਿੱਲੀ ਵਿਖੇ ਨਤਮਸਤਕ ਹੋਈਆਂ

  • Writer: SGS Bassian
    SGS Bassian
  • Dec 25, 2025
  • 2 min read

ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਦੀਆਂ ਅੱਠਵੀਂ ਤੋਂ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਦਾ ਵਿੱਦਿਅਕ ਟੂਰ ਮਿਤੀ 06-11-2025 ਤੋਂ 09-11-2025 ਤੱਕ ਦਿੱਲੀ ਅਤੇ ਆਗਰਾ ਵਿਖੇ ਗਿਆ ਜਿਸ ਦੀ ਵਿਭਾਗੀ ਮਨਜੂਰੀ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਲੁਧਿਆਣਾ ਸ਼੍ਰੀਮਤੀ ਡਿੰਪਲ ਮਦਾਨ ਜੀ ਵੱਲੋਂ ਦਿੱਤੀ ਗਈ ਸੀ।

ਇਸ ਵਿੱਦਿਅਕ ਟੂਰ ਦੌਰਾਨ ਵਿਦਿਆਰਥਣਾਂ ਗੁਰਦੁਆਰਾ ਗੁਰੂ ਕਾ ਤਾਲ, ਆਗਰਾ (ਉੱਤਰ ਪ੍ਰਦੇਸ਼) ਵਿਖੇ ਨਤਮਸਤਕ ਹੋਈਆਂ। ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 9 ਦਿਨ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ। ਉਪਰੰਤ ਸ਼ਾਹਜਹਾਨ ਵੱਲੋਂ ਬਣਾਇਆ ਅਜੂਬਾ 'ਤਾਜ ਮਹੱਲ' ਵਿਖੇ ਵਿਦਿਆਰਥਣਾਂ ਨੇ ਮੀਨਾਕਾਰੀ ਦਾ ਅਦਭੁੱਤ ਨਜ਼ਾਰਾ ਵੇਖਿਆ।

ਦਿੱਲੀ ਵਿਖੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਜੀ, ਸ਼੍ਰੀ ਬੰਗਲਾ ਸਾਹਿਬ ਜੀ ਅਤੇ ਸ਼੍ਰੀ ਰਕਾਬ ਗੰਜ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਗੁਰੂਗ੍ਰਾਮ) ਵਿਖੇ ਅੰਤਰ ਰਾਸ਼ਟਰੀ ਅਤੇ ਘਰੇਲੂ ਉਡਾਣਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਧੌਲਾ ਕੂੰਆਂ ਤੱਕ ਮੈਟਰੋ ਦਾ ਯਾਦਗਾਰੀ ਅਤੇ ਦਿਲਕਸ਼ ਸਫ਼ਰ ਦਾ ਆਨੰਦ ਮਾਣਿਆ। ਕੁਤਬ ਮੀਨਾਰ, ਅਕਸ਼ਰ ਧਾਮ ਮੰਦਿਰ, ਲਾਲ ਕਿਲ੍ਹਾ, ਪਾਲਕਾ ਬਜ਼ਾਰ, ਕਨਾਟ ਪਲੇਸ, ਇੰਡੀਆ ਗੇਟ, ਰਾਸ਼ਟਰਪਤੀ ਭਵਨ ਅਤੇ ਹੋਰ ਮਹੱਤਵਪੂਰਨ ਸਥਾਨਾਂ ਤੇ ਵਿਦਿਆਰਥਣਾਂ ਵੱਲੋਂ ਬੇਹੱਦ ਉਤਸੁਕਤਾ ਨਾਲ ਜਾਣਕਾਰੀ ਪ੍ਰਾਪਤ ਕੀਤੀ ਗਈ ਜੋ ਕਿ ਇਹਨਾਂ ਦੇ ਭਵਿੱਖ ਵਿੱਚ ਸਹਾਈ ਹੋਵੇਗਾ। ਅਕਸ਼ਰ ਧਾਮ ਮੰਦਿਰ ਵਿੱਚ ਵੱਖ ਵੱਖ ਤਰਾਂ ਦੇ ਸਕਰੀਨ ਸ਼ੋਅਜ਼, ਕਿਸਤੀ ਦਾ ਸਫ਼ਰ ਅਤੇ ਵਾਟਰ ਸ਼ੋਅ (ਲੇਜ਼ਰ ਸ਼ੋਅ) ਆਦਿ ਵੀ ਦੇਖੇ ਗਏ।

ਸ. ਗੁਰਦੀਪ ਸਿੰਘ ਪ੍ਰਿੰਸੀਪਲ ਵੱਲੋਂ ਸਕੂਲ ਦੇ ਮਿੱਡ ਡੇ ਮੀਲ ਵਰਕਰ ਸ਼੍ਰੀਮਤੀ ਕੁਲਵੰਤ ਕੌਰ ਨੂੰ ਉਚੇਚੇ ਤੌਰ ਤੇ ਵਿੱਦਿਅਕ ਟੂਰ ਤੇ ਲਿਜਾਇਆ ਗਿਆ।

ਇਸ ਵਿੱਦਿਅਕ ਟੂਰ ਦੀ ਅਗਵਾਈ ਸ. ਗੁਰਦੀਪ ਸਿੰਘ ਪ੍ਰਿੰਸੀਪਲ ਵੱਲੋਂ ਕੀਤੀ ਗਈ। ਟੂਰ ਦੌਰਾਨ ਸ਼੍ਰੀਮਤੀ ਨਵਨੀਤ ਕੌਰ ਲੈਕਚਰਾਰ ਕੈਮਿਸਟਰੀ, ਸ਼੍ਰੀਮਤੀ ਬਲਵਿੰਦਰ ਕੌਰ ਐੱਸ,. ਐੱਸ. ਮਿਸਟ੍ਰੈੱਸ, ਸ਼੍ਰੀ ਮਨਜੀਤ ਸਿੰਘ ਸਾਇੰਸ ਮਾਸਟਰ, ਸ਼੍ਰੀ ਅਮਰੀਕ ਸਿੰਘ ਡੀ. ਪੀ. ਈ., ਮਿਸ ਸੀਮਾ ਰਾਣੀ ਹਿੰਦੀ ਮਿਸਟ੍ਰੈੱਸ, ਸ਼੍ਰੀਮਤੀ ਜਗਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ, ਸ਼੍ਰੀ ਨਵਨੀਤ ਕੁਮਾਰ ਆਈ. ਟੀ. ਟੀਚਰ ਅਤੇ ਮਿਸ ਬੌਬੀ ਥਿੰਦ ਲਾਇਬ੍ਰੇਰੀਅਨ ਵੱਲੋਂ ਲਾਮਿਸਾਲ ਯੋਗਦਾਨ ਦਿੰਦੇ ਹੋਏ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਵਿਦਿਆਰਥਣਾਂ ਦਾ ਹਰ ਪੱਖ ਤੋਂ ਬੇਹੱਦ ਖਿਆਲ ਰੱਖਿਆ ਗਿਆ। ਇਸ ਤਰ੍ਹਾਂ ਇਹ ਵਿੱਦਿਅਕ ਟੂਰ ਯਾਦਗਾਰੀ ਹੋ ਨਿੱਬੜਿਆ।


 
 
 

Comments


bottom of page