top of page
Search

ਸਾਇੰਸ, ਮੈਥ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ।

  • Writer: SGS Bassian
    SGS Bassian
  • Jan 17, 2024
  • 2 min read

ਮਾਨਯੋਗ ਡਾਇਰੈਕਟਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਹੁਕਮਾਂ ਅਧੀਨ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ (RAA) ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਵਿਖੇ ਸਾਇੰਸ, ਮੈਥ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦਾ ਮੇਲਾ ਮਿਤੀ 05-01-2024 ਨੂੰ ਲਗਾਇਆ ਗਿਆ। ਪ੍ਰਿੰਸੀਪਲ ਸ. ਗੁਰਦੀਪ ਸਿੰਘ ਦੀ ਅਗਵਾਈ ਵਿੱਚ ਅੱਧੀ ਛੁੱਟੀ ਤੋਂ ਪਹਿਲਾਂ ਲਗਾਏ ਗਏ ਸਾਇੰਸ ਅਤੇ ਮੈਥ ਮੇਲੇ ਵਿੱਚ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਤ ਵੱਖ ਵੱਖ ਵਰਕਿੰਗ ਮਾਡਲ, ਚਾਰਟ ਅਤੇ ਕਿਰਿਆਵਾਂ ਰਾਹੀਂ ਵਿਸ਼ੇ ਨੂੰ ਰੌਚਕ ਬਣਾਉਣ ਦੇ ਤਰੀਕੇ ਸਮਝਾਏ ਜੋ ਕਿ ਬਹੁਤ ਹੀ ਕਾਬਿਲੇ ਤਾਰੀਫ ਸਨ। ਸਾਇੰਸ ਵਿਸ਼ੇ ਦੀ ਤਿਆਰੀ ਸ਼੍ਰੀਮਤੀ ਪੁਸ਼ਪਿੰਦਰ ਕੌਰ (ਸਾਇੰਸ ਮਿਸਟ੍ਰੈੱਸ), ਸ. ਮਨਜੀਤ ਸਿੰਘ (ਸਾਇੰਸ ਮਾਸਟਰ) ਅਤੇ ਸ਼੍ਰੀਮਤੀ ਜਗਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ) ਨੇ ਕਰਵਾਈ ਜਦਕਿ ਮੈਥ ਵਿਸ਼ੇ ਦੀ ਤਿਆਰੀ ਸ਼੍ਰੀਮਤੀ ਰਮਨੀਕ ਕੌਰ (ਮੈਥ ਮਿਸਟ੍ਰੈੱਸ), ਸ਼੍ਰੀਮਤੀ ਅਮਨਜੋਤ ਕੌਰ (ਮੈਥ ਮਿਸਟ੍ਰੈੱਸ) ਅਤੇ ਸ਼੍ਰੀਮਤੀ ਗੁਰਮੰਤਰਪਾਲ ਕੌਰ (ਮੈਥ ਮਿਸਟ੍ਰੈੱਸ) ਨੇ ਕਰਵਾਈ ਸੀ।

ਅੱਧੀ ਛੁੱਟੀ ਤੋਂ ਬਾਅਦ ਇਹਨਾਂ ਹੀ ਵਿਦਿਆਰਥੀਆਂ ਵੱਲੋਂ ਵਰਕਿੰਗ ਮਾਡਲ, ਚਾਰਟ ਅਤੇ ਵੱਖ ਵੱਖ ਰੌਚਕ ਕਿਰਿਆਵਾਂ ਰਾਹੀ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਵਿਸ਼ੇ ਨਾਲ ਸਬੰਧਤ ਮੇਲਾ ਲਗਾਇਆ ਗਿਆ। ਇਸ ਵਿੱਚ ਅੰਗਰੇਜ਼ੀ ਦੀ ਗਰਾਮਰ ਨੂੰ ਸੌਖੇ ਤਰੀਕੇ ਨਾਲ ਯਾਦ ਰੱਖਣ ਦੇ ਨੁਕਤੇ ਵੀ ਸਮਝਾਏ ਗਏ। ਸਮਾਜਿਕ ਸਿੱਖਿਆ ਵਿਸ਼ੇ ਦੀ ਤਿਆਰੀ ਮਿਸ ਬਲਵਿੰਦਰ ਕੌਰ (ਐੱਸ. ਐੱਸ. ਮਿਸਟ੍ਰੈੱਸ) ਅਤੇ ਸ਼੍ਰੀਮਤੀ ਬਲਵਿੰਦਰ ਕੌਰ ਬੱਸੀਆਂ (ਐੱਸ. ਐੱਸ. ਮਿਸਟ੍ਰੈੱਸ) ਵੱਲੋਂ ਕਰਵਾਈ ਗਈ ਜਦਕਿ ਅੰਗਰੇਜ਼ੀ ਵਿਸ਼ੇ ਦੀ ਤਿਆਰੀ ਸ਼੍ਰੀਮਤੀ ਗੁਰਸ਼ਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈੱਸ) ਅਤੇ ਸ. ਬੇਅੰਤ ਸਿੰਘ (ਅੰਗਰੇਜ਼ੀ ਮਾਸਟਰ) ਵੱਲੋਂ ਕਰਵਾਈ ਗਈ।

ਸ਼੍ਰੀਮਤੀ ਨਵਦੀਪ ਕੌਰ (ਲੈਕਚਰਾਰ ਪੰਜਾਬੀ), ਜਗਦੀਪ ਸਿੰਘ (ਲੈਕਚਰਾਰ ਕੈਮਿਸਟਰੀ) ਅਤੇ ਕਮਲਦੀਪ ਕੌਰ (ਲੈਕਚਰਾਰ ਬਾਇਓਲੋਜੀ) ਨੇ ਵਿਦਿਆਰਥੀਆਂ ਦੇ ਮਾਡਲਾਂ ਦੀ ਜਾਂਚ ਕੀਤੀ ਅਤੇ ਸਮੂਹ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਮੇਲਿਆਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣ ਲਈ ਪ੍ਰੇਰਿਤ ਕੀਤਾ।

ਸਾਇੰਸ, ਮੈਥ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਮੇਲੇ ਵਿੱਚੋਂ ਪਹਿਲੇ ਤਿੰਨ ਸਥਾਨ (ਵਿਸ਼ਾਵਾਰ) ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਵੇਰਵਾ :-

ਸਾਇੰਸ :-

1. ਜਸ਼ਨਪ੍ਰੀਤ ਕੌਰ, ਦਸਵੀਂ ਏ

2. ਗੁਰਪ੍ਰੀਤ ਕੌਰ, ਦਸਵੀਂ ਏ

3. ਹਰਜੋਤ ਕੌਰ, ਦਸਵੀਂ ਬੀ

ਮੈਥ :-

1. ਪ੍ਰਭਜੋਤ ਸਿੰਘ, ਨੌਵੀਂ ਏ

2. ਗੁਰਪ੍ਰੀਤ ਕੌਰ, ਦਸਵੀਂ ਏ

3. ਇਸ਼ਪਿੰਦਰ ਸਿੰਘ, ਦਸਵੀਂ ਬੀ

ਅੰਗਰੇਜ਼ੀ :-

1. ਜਸ਼ਨਦੀਪ ਕੌਰ, ਦਸਵੀਂ ਬੀ

2. ਬਲਜਿੰਦਰ ਕੌਰ, ਦਸਵੀਂ ਬੀ

3. ਸਿਮਰਨਜੀਤ ਕੌਰ, ਨੌਵੀਂ ਬੀ

ਸਮਾਜਿਕ ਸਿੱਖਿਆ :-

1. ਗੁਰਪ੍ਰੀਤ ਕੌਰ ਅਤੇ ਪਵਨਦੀਪ ਕੌਰ, ਦਸਵੀਂ ਏ

2. ਹੁਸਨਜੋਤ ਕੌਰ ਅਤੇ ਜਸ਼ਨਦੀਪ ਕੌਰ, ਦਸਵੀਂ ਬੀ

3. ਰਣਦੀਪ ਕੌਰ ਅਤੇ ਸਿਮਰਜੀਤ ਕੌਰ, ਦਸਵੀਂ ਏ

ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਸ. ਗੁਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇਹਨਾਂ ਵਿਸ਼ਿਆਂ ਵਿਚਲੇ ਸਬੰਧ ਨੂੰ ਬਿਆਨ ਕਰਦਿਆਂ ਕਿਹਾ ਕਿ ਇਹ ਸਾਰੇ ਵਿਸ਼ੇ ਇੱਕ ਦੂਸਰੇ ਨਾਲ ਸਹਿ ਸਬੰਧ ਰੱਖਦੇ ਹਨ। ਕੋਈ ਵੀ ਵਿਸ਼ਾ ਔਖਾ ਨਹੀਂ ਹੈ ਸਿਰਫ ਉਸਨੂੰ ਸਮਝ ਕੇ ਪੜਨ ਨਾਲ ਹੀ ਵਿਦਿਆਰਥੀ ਉਸ ਵਿਸ਼ੇ ਵਿੱਚ ਮੁਹਾਰਤ ਹਾਸਲ ਕਰ ਸਕਦਾ ਹੈ। ਪ੍ਰਿੰਸੀਪਲ ਸ. ਗੁਰਦੀਪ ਸਿੰਘ ਨੇ ਸਾਰੇ ਵਿਸ਼ਾ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ, ਇਹਨਾਂ ਮੇਲਿਆਂ ਵਿੱਚ ਵਧ ਚੜ ਕੇ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਲਈ ਆ ਰਹੀਆਂ ਪ੍ਰੀਖਿਆਵਾਂ ਵਿੱਚ ਸਖਤ ਮਿਹਨਤ ਕਰਨ ਅਤੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨ ਦੀ ਕਾਮਨਾ ਕੀਤੀ।



ਸਾਇੰਸ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਵੱਖ ਵੱਖ ਮਾਡਲ ਅਤੇ ਕਿਰਿਆਵਾਂ 



ਮੈਥ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਵੱਖ ਵੱਖ ਮਾਡਲ ਅਤੇ ਕਿਰਿਆਵਾਂ 



ਸਮਾਜਿਕ ਸਿੱਖਿਆ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਵੱਖ ਵੱਖ ਮਾਡਲ ਅਤੇ ਕਿਰਿਆਵਾਂ 



ਅੰਗਰੇਜ਼ੀ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਵੱਖ ਵੱਖ ਮਾਡਲ ਅਤੇ ਕਿਰਿਆਵਾਂ 



 
 
 

Comentarios


bottom of page