top of page
Search

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

  • Writer: SGS Bassian
    SGS Bassian
  • Dec 25, 2025
  • 3 min read

ਮਿਤੀ 01-11-2025 ਨੂੰ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਸਕੂਲ ਵਿਦਿਆਰਥੀ ਸੁਖਵੀਰ ਸਿੰਘ ਦੇ ਕੀਰਤਨੀ ਜਥੇ ਨੇ ਇੱਕ ਸ਼ਬਦ ਨਾਲ ਆਪਣੀ ਹਾਜ਼ਰੀ ਲਗਵਾਈ। ਇਸ ਉਪਰੰਤ ਰਾਗੀ ਜਥਾ ਭਾਈ ਕੁਲਦੀਪ ਸਿੰਘ ਜੀ ਮੁੱਲਾਂਪੁਰ ਵਾਲਿਆਂ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਗੁਰਦੁਆਰਾ ਸ੍ਰੀ ਰਵਿਦਾਸ ਭਗਤ ਜੀ, ਬੱਸੀਆਂ ਦੇ ਮੁੱਖ ਸੇਵਾਦਾਰ ਗਿਆਨੀ ਸ.ਰਾਜਵਿੰਦਰ ਸਿੰਘ ਜੀ ਨੇ ਅਰਦਾਸ ਅਤੇ ਸ. ਗੁਰਦੀਪ ਸਿੰਘ ਪ੍ਰਿੰਸੀਪਲ ਵੱਲੋਂ ਹੁਕਮਨਾਮਾ ਸਾਹਿਬ ਦੀ ਸੇਵਾ ਨਿਭਾਈ ਗਈ।

ਸ੍ਰੀਮਤੀ ਸੰਦੀਪ ਕੌਰ ਪੰਜਾਬੀ ਮਿਸਟ੍ਰੈੱਸ ਨੇ ਸਟੇਜ ਦਾ ਸੰਚਾਲਨ ਬੇਹੱਦ ਸੁਹਜ ਅਤੇ ਸੁਚੱਜੇ ਢੰਗ ਨਾਲ ਕਰਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਫਿਲਾਸਫੀ ਅਤੇ ਸਿੱਖਿਆਵਾਂ ਤੇ ਸੰਖੇਪ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਸ. ਜਸਵਿੰਦਰ ਸਿੰਘ ਜੀ ਬਰਾੜ, ਸਾਬਕਾ ਡੀ. ਪੀ. ਆਈ. (ਕਾਲਜਾਂ) ਪੰਜਾਬ ਨੂੰ ਇਸ ਸਕੂਲ ਵਿੱਚ ਪਹੁੰਚਣ ਤੇ ਜੀ ਆਇਆਂ ਆਖਿਆ। ਮੁੱਖ ਮਹਿਮਾਨ ਵੱਲੋਂ, ਸਾਲ/ਸੈਸ਼ਨ 2024-25 ਦੌਰਾਨ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ (ਸਾਇੰਸ ਅਤੇ ਆਰਟਸ) ਵਿੱਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸਵ. ਦਲਬਾਰਾ ਸਿੰਘ ਜੀ ਉੱਪਲ ਅਤੇ ਸ੍ਰੀਮਤੀ ਚਿੰਤੋ ਕੌਰ ਜੀ ਉੱਪਲ ਯਾਦਗਾਰੀ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ, ਨਕਦ ਇਨਾਮ, 100 ਲੋੜਵੰਦ ਵਿਦਿਆਰਥੀਆਂ ਨੂੰ ਬੂਟ ਅਤੇ 100 ਵਿਦਿਆਰਥੀਆਂ ਨੂੰ ਕੋਟੀਆਂ ਦੀ ਸੇਵਾ, ਪਿਛਲੇ 2-3 ਸਾਲਾਂ ਦੀ ਤਰ੍ਹਾਂ ਸ਼੍ਰੀਮਤੀ ਜਸਵਿੰਦਰ ਕੌਰ ਧਾਲੀਵਾਲ (ਕੈਨੇਡਾ) ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੀਤੀ ਗਈ।

ਇਸ ਸਮਾਗਮ ਦੌਰਾਨ ਪਤਵੰਤੇ ਸੱਜਣਾਂ ਸ. ਰਵਿੰਦਰ ਸਿੰਘ ਲੈਕਚਰਾਰ ਪੋਲ. ਸਾਇੰਸ, ਸ. ਅਮਨਦੀਪ ਸਿੰਘ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਗੋਬਿੰਦਗੜ੍ਹ, ਸ਼੍ਰੀ ਰਮਨ ਗੋਇਲ ਸ. ਸ. ਮਾਸਟਰ ਸਰਕਾਰੀ ਮਿਡਲ ਸਕੂਲ ਰਾਏਕੋਟ, ਸ਼੍ਰੀ ਮੋਹਣ ਸ਼ਰਮਾਂ ਸ. ਸ. ਮਾਸਟਰ ਸਰਕਾਰੀ ਹਾਈ ਸਕੂਲ ਫੇਰੂਰਾਈ ਅੱਚਰਵਾਲ, ਸ. ਟਹਿਲ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਸ. ਦਲਮਿੰਦਰਜੀਤ ਸਿੰਘ ਦੱਧਾਹੂਰ, ਸ. ਗੁਰਪ੍ਰੀਤ ਸਿੰਘ ਖਮਾਣੋਂ ਅਤੇ ਸਕੂਲ ਦੇ ਮਿੱਡ ਡੇ ਮੀਲ ਵਰਕਰਾਂ ਸ਼੍ਰੀਮਤੀ ਸ਼ੀਲਾ ਰਾਣੀ, ਸ਼੍ਰੀਮਤੀ ਕੁਲਵੰਤ ਕੌਰ ਅਤੇ ਸ੍ਰੀਮਤੀ ਹਰਜੀਤ ਕੌਰ ਨੂੰ ਵਿਸ਼ੇਸ਼ ਤੌਰ ਤੌਰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ. ਜਗਦੀਪ ਸਿੰਘ ਲੈਕਚਰਾਰ ਕੈਮਿਸਟਰੀ ਨੂੰ ਬਦਲੀ ਕਰਵਾਉਣ ਉਪਰੰਤ, ਉਹਨਾਂ ਵੱਲੋਂ ਇਸ ਸਕੂਲ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਸ. ਗੁਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਸ. ਜਸਵਿੰਦਰ ਸਿੰਘ ਜੀ ਬਰਾੜ, ਸਾਬਕਾ ਡੀ. ਪੀ. ਆਈ. (ਕਾਲਜਾਂ) ਪੰਜਾਬ ਨੂੰ ਲੋਈ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਸ. ਜਸਵਿੰਦਰ ਸਿੰਘ ਜੀ ਬਰਾੜ ਨੇ ਆਪਣੇ ਸੰਬੋਧਨ ਵਿੱਚ ਆਪਣੇ ਤਜਰਬੇ ਵਿੱਚੋਂ ਵਿਦਿਆਰਥੀਆਂ ਨੂੰ ਬੇਸ਼ਕੀਮਤੀ ਸਿੱਖਿਆਵਾਂ ਦਿੰਦੇ ਹੋਏ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ, ਪੂਰੀ ਮਿਹਨਤ ਨਾਲ ਪੜਾਈ ਕਰਕੇ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ, ਮੋਬਾਇਲ ਅਤੇ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਆ। ਸ੍ਰੀਮਤੀ ਨਵਨੀਤ ਕੌਰ ਲੈਕਚਰਾਰ ਕੈਮਿਸਟਰੀ ਨੇ ਆਪਣੇ ਸੰਖੇਪ ਅਤੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਆਪਣੇ ਸ. ਜਸਵਿੰਦਰ ਸਿੰਘ ਜੀ ਬਰਾੜ ਬਾਰੇ ਯਾਦਾਂ ਨੂੰ ਸਾਂਝਾ ਕੀਤਾ ਗਿਆ। ਸ. ਗੁਰਦੀਪ ਸਿੰਘ ਪ੍ਰਿੰਸੀਪਲ ਵੱਲੋਂ ਸ਼੍ਰੀਮਤੀ ਜਸਵਿੰਦਰ ਕੌਰ ਧਾਲੀਵਾਲ (ਕੈਨੇਡਾ), ਉਹਨਾਂ ਦੇ ਭੈਣ ਭਰਾ, ਸ. ਸੁਰਿੰਦਰ ਸਿੰਘ ਉੱਪਲ, ਸ. ਸੁਖਵਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਬੱਸੀਆਂ, ਸ. ਟਹਿਲ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਮੈਂਬਰਾਂ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਰਨ ਦੇ ਨਾਲ ਨਾਲ ਭਵਿੱਖ ਵਿੱਚ ਵਿਦਿਆਰਥੀਆਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨ ਲਈ ਬੇਨਤੀ ਵੀ ਕੀਤੀ। ਉਹਨਾਂ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਦੂਸਰੇ ਵਿਦਿਆਰਥੀਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਹਨਾਂ ਨੇ ਆਪਣੀ M.Sc. (Chemistry) ਦੇ ਅਧਿਆਪਕ ਪ੍ਰੋਫੈਸਰ ਸ. ਜਸਵਿੰਦਰ ਸਿੰਘ ਜੀ ਬਰਾੜ ਨਾਲ ਆਪਣੇ ਗੂੜ੍ਹੇ ਸਬੰਧਾਂ ਬਾਰੇ ਚਾਨਣਾ ਪਾਇਆ‌। ਉਹਨਾਂ ਕਿਹਾ ਕਿ ਮੇਰੇ ਦਿਲ ਵਿੱਚ ਸ. ਜਸਵਿੰਦਰ ਸਿੰਘ ਜੀ ਬਰਾੜ ਦਾ ਸਨਮਾਨ ਕਰਨ ਦਾ ਵਿਚਾਰ ਕਾਫੀ ਸਮੇਂ ਤੋਂ ਸੀ ਪਰ ਕੋਈ ਸਬੱਬ ਨਹੀਂ ਬਣ ਰਿਹਾ ਸੀ। ਅਸੀਂ ਭਾਵੇਂ ਇਹਨਾਂ ਦਾ ਕਰਜ਼ ਤਾਂ ਨਹੀਂ ਚੁਕਾ ਸਕਦੇ ਪਰ ਇਹਨਾਂ ਦਾ ਮਾਣ ਸਨਮਾਨ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਜ਼ਰੂਰ ਕੀਤੀ ਹੈ।

ਪ੍ਰਿੰਸੀਪਲ ਸਾਹਿਬ ਨੇ ਜਿੱਥੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀ ਬੇਹੱਦ ਮਿਹਨਤੀ, ਸਾਊ, ਸਿਆਣੇ, ਸਮਝਦਾਰ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲੇ ਹਨ। ਇਹ ਸਕੂਲ ਵਿੱਚ ਆਪਣੇ ਆਪ ਅਨੁਸ਼ਾਸਨ ਕਾਇਮ ਰੱਖਦੇ ਹਨ।

ਵਿਦਿਆਰਥੀਆਂ ਵੱਲੋਂ ਗੁਰੂ ਕਾ ਲੰਗਰ ਵਰਤਾਉਣ ਦੀ ਸੇਵਾ ਕੀਤੀ ਗਈ ਅਤੇ ਸਮੂਹ ਸੰਗਤਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੁਰੂ ਕਾ ਲੰਗਰ ਛਕਾਇਆ ਗਿਆ।

ਇਸ ਮੌਕੇ ਇਸ ਮੌਕੇ ਤੇ ਸ਼੍ਰੀਮਤੀ ਨਵਨੀਤ ਕੌਰ (ਲੈਕਚਰਾਰ ਕੈਮਿਸਟਰੀ), ਮਿਸ ਬਲਵਿੰਦਰ ਕੌਰ (ਲੈਕਚਰਾਰ ਪੋਲ. ਸਾਇੰਸ), ਸ਼੍ਰੀਮਤੀ ਕੁਲਵਿੰਦਰ ਕੌਰ (ਲੈਕਚਰਾਰ ਪੰਜਾਬੀ), ਸ੍ਰੀਮਤੀ ਪਰਮਿੰਦਰ ਕੌਰ (ਲੈਕਚਰਾਰ ਹਿਸਟਰੀ), ਸ਼੍ਰੀਮਤੀ ਸੰਦੀਪ ਕੌਰ (ਪੰਜਾਬੀ ਮਿਸਟ੍ਰੈੱਸ), ਸ਼੍ਰੀਮਤੀ ਰਮਨੀਕ ਕੌਰ (ਮੈਥ ਮਿਸਟ੍ਰੈੱਸ), ਮਿਸ ਕਿਰਨਦੀਪ ਕੌਰ (ਕੰਪਿਊਟਰ ਮਿਸਟ੍ਰੈੱਸ), ਸ਼੍ਰੀਮਤੀ ਗੁਰਸ਼ਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈੱਸ), ਸ.ਮਨਜੀਤ ਸਿੰਘ (ਸਾਇੰਸ ਮਾਸਟਰ), ਸ਼੍ਰੀਮਤੀ ਮਨਜੀਤ ਕੌਰ (ਪੰਜਾਬੀ ਮਿਸਟ੍ਰੈੱਸ), ਸ. ਬੇਅੰਤ ਸਿੰਘ (ਅੰਗਰੇਜ਼ੀ ਮਾਸਟਰ), ਸ਼੍ਰੀਮਤੀ ਹਰਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ) ਸ਼੍ਰੀਮਤੀ ਗੁਰਮੰਤਰਪਾਲ ਕੌਰ (ਮੈਥ ਮਿਸਟ੍ਰੈੱਸ), ਮਿਸ ਸੀਮਾ ਰਾਣੀ (ਹਿੰਦੀ ਮਿਸਟ੍ਰੈੱਸ), ਸ਼੍ਰੀਮਤੀ ਜਗਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ), ਸ਼੍ਰੀਮਤੀ ਮੀਨੂੰ ਸ਼ਰਮਾਂ (ਕੰਪਿਊਟਰ ਫੈਕਲਟੀ), ਮਿਸ ਬੌਬੀ ਥਿੰਦ (ਲਾਇਬ੍ਰੇਰੀਅਨ), ਸ੍ਰੀ ਨਵਨੀਤ ਕੁਮਾਰ (ਆਈ. ਟੀ. ਟੀਚਰ), ਸ.ਜਸਵੰਤ ਸਿੰਘ (ਸਕਿਉਰਟੀ ਟੀਚਰ), ਸ.ਹਰਪ੍ਰੀਤ ਸਿੰਘ (ਕਲਰਕ), ਸ.ਗੁਰਮੀਤ ਸਿੰਘ (ਐੱਸ. ਐੱਲ. ਏ.), ਸ. ਜਤਿੰਦਰ ਸਿੰਘ (ਲਾਇਬ੍ਰੇਰੀ ਰਿਸਟੋਰਰ), ਸ.ਜਸਪਾਲ ਸਿੰਘ (ਕੈਂਪਸ ਮੈਨੇਜਰ) ਅਤੇ ਸ਼੍ਰੀਮਤੀ ਕਮਲਜੀਤ ਕੌਰ (ਪੀ. ਟੀ. ਏ. ਟੀਚਰ) ਹਾਜ਼ਰ ਸਨ।


 
 
 

Comments


bottom of page