ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।
- SGS Bassian
- Jul 17, 2024
- 2 min read
ਅੱਜ ਮਿਤੀ 17-07-2024 ਨੂੰ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਵਿੱਚ ਸਵੇਰ ਦੀ ਸਭਾ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਪ੍ਰਿੰਸੀਪਲ ਸ. ਗੁਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।
ਪ੍ਰਿੰਸੀਪਲ ਸ. ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਹੱਲਾਸ਼ੇਰੀ ਦਿੰਦੇ ਹੋਏ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਨ ਦੀ ਪ੍ਰੇਰਨਾ ਦਿੱਤੀ ਅਤੇ ਵੱਡਿਆਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਸਨਮਾਨ ਵਜੋਂ ਹਰੇਕ ਵਿਦਿਆਰਥੀ ਨੂੰ ਦੋ ਰਜਿਸਟਰ ਅਤੇ ਇੱਕ ਪੈੱਨ ਦਿੱਤਾ ਗਿਆ।
ਇਸ ਮੌਕੇ ਨਵਦੀਪ ਕੌਰ (ਲੈਕਚਰਾਰ ਪੰਜਾਬੀ), ਜਗਦੀਪ ਸਿੰਘ (ਲੈਕਚਰਾਰ ਕੈਮਿਸਟਰੀ), ਕਮਲਦੀਪ ਕੌਰ (ਲੈਕਚਰਾਰ ਬਾਇਓਲੋਜੀ), ਮਿਸ ਬਲਵਿੰਦਰ ਕੌਰ (ਐੱਸ.ਐੱਸ. ਮਿਸਟ੍ਰੈੱਸ), ਪੁਸ਼ਪਿੰਦਰ ਕੌਰ (ਸਾਇੰਸ ਮਿਸਟ੍ਰੈੱਸ), ਸੰਦੀਪ ਕੌਰ (ਪੰਜਾਬੀ ਮਿਸਟ੍ਰੈੱਸ), ਸ਼੍ਰੀਮਤੀ ਬਲਵਿੰਦਰ ਕੌਰ (ਐੱਸ.ਐੱਸ. ਮਿਸਟ੍ਰੈੱਸ), ਰਮਨੀਕ ਕੌਰ (ਮੈਥ ਮਿਸਟ੍ਰੈੱਸ), ਮਨਜੀਤ ਕੌਰ (ਪੰਜਾਬੀ ਮਿਸਟ੍ਰੈੱਸ), ਕਿਰਨਦੀਪ ਕੌਰ (ਕੰਪਿਊਟਰ ਮਿਸਟ੍ਰੈੱਸ), ਗੁਰਸ਼ਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈੱਸ), ਮਨਜੀਤ ਸਿੰਘ (ਸਾਇੰਸ ਮਾਸਟਰ), ਅਮਨਜੋਤ ਕੌਰ (ਮੈਥ ਮਿਸਟ੍ਰੈੱਸ), ਬੇਅੰਤ ਸਿੰਘ (ਅੰਗਰੇਜ਼ੀ ਮਾਸਟਰ), ਗੁਰਮੰਤਰਪਾਲ ਕੌਰ (ਮੈਥ ਮਿਸਟ੍ਰੈੱਸ), ਸੀਮਾ ਰਾਣੀ (ਹਿੰਦੀ ਮਿਸਟ੍ਰੈੱਸ), ਜਗਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ), ਮੀਨੂੰ ਸ਼ਰਮਾਂ (ਕੰਪਿਊਟਰ ਫੈਕਲਟੀ), ਬੌਬੀ ਥਿੰਦ (ਲਾਇਬ੍ਰੇਰੀਅਨ), ਨਵਨੀਤ ਕੁਮਾਰ (ਆਈ. ਟੀ. ਟੀਚਰ), ਜਸਵੰਤ ਸਿੰਘ (ਸਕਿਉਰਟੀ ਟੀਚਰ), ਹਰਪ੍ਰੀਤ ਸਿੰਘ (ਕਲਰਕ), ਗੁਰਮੀਤ ਸਿੰਘ (ਐੱਸ. ਐੱਲ. ਏ.), ਇਕਬਾਲ ਸਿੰਘ (ਕੈਂਪਸ ਮੈਨੇਜਰ) ਅਤੇ ਮਿਸ ਅਮਨਦੀਪ ਕੌਰ (ਪੀ. ਟੀ. ਏ. ਟੀਚਰ) ਹਾਜ਼ਰ ਸਨ।
ਜੇਤੂ ਵਿਦਿਆਰਥੀਆਂ ਦਾ ਵੇਰਵਾ
ਬਲਾਕ ਪੱਧਰੀ ਗਾਈਡੈਂਸ ਮੁਕਾਬਲੇ:-
ਪਹਿਲਾ ਸਥਾਨ - ਪੇਂਟਿੰਗ ਮੁਕਾਬਲੇ
ਪਰਗਟ ਸਿੰਘ (10+2 ਬੀ)
ਦੂਜਾ ਸਥਾਨ - ਕਵਿਤਾ ਉਚਾਰਣ
ਮਨਪ੍ਰੀਤ ਕੌਰ (10ਵੀਂ ਏ)
ਜ਼ਿਲਾ ਪੱਧਰੀ ਇੰਸਪਾਇਰ ਐਵਾਰਡ ਮੁਕਾਬਲੇ:-
ਇਸ਼ਪ੍ਰੀਤ ਕੌਰ (8ਵੀਂ ਏ) ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਹਿੱਸਾ ਲਿਆ।
ਗਾਈਡ ਅਧਿਆਪਕ ਸ. ਮਨਜੀਤ ਸਿੰਘ ਸਾਇੰਸ ਮਾਸਟਰ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਤਸਵੀਰਾਂ ਦੀ ਜ਼ੁਬਾਨੀ:- ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਸ. ਗੁਰਦੀਪ ਸਿੰਘ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰ।
Commenti