top of page
Search

ਰੋਟਰੀ ਕਲੱਬ ਰਾਏਕੋਟ ਵੱਲੋਂ "WATER MANAGEMENT & RAIN WATER HARVESTING" ਸਬੰਧੀ ਸੈਮੀਨਾਰ

  • Writer: SGS Bassian
    SGS Bassian
  • Mar 3, 2024
  • 1 min read

ਅੱਜ ਮਿਤੀ 02-03-2024 ਨੂੰ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਵਿਖੇ ਰੋਟਰੀ ਕਲੱਬ ਰਾਏਕੋਟ ਮਿਡਟਾਊਨ ਵੱਲੋਂ ਸਕੂਲ ਵਿੱਚ ਸਥਾਪਿਤ ਕੀਤੇ ਗਏ INTERACT CLUB ਦੇ ਸਹਿਯੋਗ ਨਾਲ "WATER MANAGEMENT & RAIN WATER HARVESTING" ਸਬੰਧੀ ਸੈਮੀਨਾਰ ਕਰਵਾਇਆ ਗਿਆ। ਰੋਟਰੀ ਕਲੱਬ ਦੇ ਚੇਅਰਮੈਨ ਸ. ਅਤਰ ਸਿੰਘ ਜੀ ਚੱਢਾ ਨੇ ਪਾਣੀ ਦੀ ਸੁਚੱਜੀ ਸੰਭਾਲ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝੀ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਹਰ ਸਮੇਂ ਪਾਣੀ ਨੂੰ ਵਿਅਰਥ ਗਵਾਉਣ ਤੋਂ ਪ੍ਰਹੇਜ਼ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸ. ਗੁਰਦੀਪ ਸਿੰਘ ਨੇ ਰੋਟਰੀ ਕਲੱਬ ਦੇ ਪ੍ਰਧਾਨ ਸ. ਜਗਤਾਰ ਸਿੰਘ ਤਲਵੰਡੀ, ਸੰਤ ਰਾਮ ਸਿੰਘ, ਸ. ਜਗਜੀਤ ਸਿੰਘ ਕਾਲਸਾਂ, ਨਰਾਇਣ ਕੌਸ਼ਿਕ, ਸ. ਤਲਵਿੰਦਰ ਸਿੰਘ ਜੱਸਲ ਅਤੇ ਸ. ਗੁਰਦੇਵ ਸਿੰਘ ਤਲਵੰਡੀ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਕਲੱਬ ਮੈਂਬਰਾਂ ਨੂੰ ਬੇਨਤੀ ਕੀਤੀ। 

ਇਸ ਮੌਕੇ ਨਵਦੀਪ ਕੌਰ (ਲੈਕਚਰਾਰ ਪੰਜਾਬੀ), ਜਗਦੀਪ ਸਿੰਘ (ਲੈਕਚਰਾਰ ਕੈਮਿਸਟਰੀ), ਕਮਲਦੀਪ ਕੌਰ (ਲੈਕਚਰਾਰ ਬਾਇਓਲੋਜੀ), ਮਿਸ ਬਲਵਿੰਦਰ ਕੌਰ (ਐੱਸ.ਐੱਸ. ਮਿਸਟ੍ਰੈੱਸ), ਪੁਸ਼ਪਿੰਦਰ ਕੌਰ (ਸਾਇੰਸ ਮਿਸਟ੍ਰੈੱਸ), ਸੰਦੀਪ ਕੌਰ (ਪੰਜਾਬੀ ਮਿਸਟ੍ਰੈੱਸ), ਸ਼੍ਰੀਮਤੀ ਬਲਵਿੰਦਰ ਕੌਰ (ਐੱਸ.ਐੱਸ. ਮਿਸਟ੍ਰੈੱਸ), ਰਮਨੀਕ ਕੌਰ (ਮੈਥ ਮਿਸਟ੍ਰੈੱਸ), ਮਨਜੀਤ ਕੌਰ (ਪੰਜਾਬੀ ਮਿਸਟ੍ਰੈੱਸ), ਕਿਰਨਦੀਪ ਕੌਰ (ਕੰਪਿਊਟਰ ਮਿਸਟ੍ਰੈੱਸ), ਗੁਰਸ਼ਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈੱਸ), ਮਨਜੀਤ ਸਿੰਘ (ਸਾਇੰਸ ਮਾਸਟਰ), ਅਮਨਜੋਤ ਕੌਰ (ਮੈਥ ਮਿਸਟ੍ਰੈੱਸ), ਬੇਅੰਤ ਸਿੰਘ (ਅੰਗਰੇਜ਼ੀ ਮਾਸਟਰ), ਗੁਰਮੰਤਰਪਾਲ ਕੌਰ (ਮੈਥ ਮਿਸਟ੍ਰੈੱਸ), ਸੀਮਾ ਰਾਣੀ (ਹਿੰਦੀ ਮਿਸਟ੍ਰੈੱਸ), ਜਗਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ), ਮੀਨੂੰ ਸ਼ਰਮਾਂ (ਕੰਪਿਊਟਰ ਫੈਕਲਟੀ), ਬੌਬੀ ਥਿੰਦ (ਲਾਇਬ੍ਰੇਰੀਅਨ), ਨਵਨੀਤ ਕੁਮਾਰ (ਆਈ. ਟੀ. ਟੀਚਰ), ਜਸਵੰਤ ਸਿੰਘ (ਸਕਿਉਰਟੀ ਟੀਚਰ), ਹਰਪ੍ਰੀਤ ਸਿੰਘ (ਕਲਰਕ), ਗੁਰਮੀਤ ਸਿੰਘ (ਐੱਸ. ਐੱਲ. ਏ.), ਇਕਬਾਲ ਸਿੰਘ (ਕੈਂਪਸ ਮੈਨੇਜਰ) ਅਤੇ ਮਿਸ ਅਮਨਦੀਪ ਕੌਰ (ਪੀ. ਟੀ. ਏ.) ਹਾਜ਼ਰ ਸਨ।



 
 
 

コメント


bottom of page