ਬਲਾਕ ਪੱਧਰੀ ਮੁਕਾਬਲਿਆਂ ਵਿੱਚ ਬੱਸੀਆਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ
- SGS Bassian
- Feb 12
- 1 min read
ਮਾਨਯੋਗ ਡਾਇਰੈਕਟਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਐੱਸ. ਏ. ਐੱਸ. ਨਗਰ ਦੇ ਹੁਕਮਾਂ ਅਨੁਸਾਰ ਬਲਾਕ ਰਾਏਕੋਟ ਦੇ ਵੱਖ ਵੱਖ ਵਿੱਦਿਅਕ ਮੁਕਾਬਲੇ ਬਲਾਕ ਨੋਡਲ ਅਫਸਰ ਸ. ਗੁਰਮੇਲ ਸਿੰਘ ਪ੍ਰਿੰਸੀਪਲ ਸਸਸਸ ਸ਼ਹਿਬਾਜ਼ਪੁਰਾ ਦੀ ਦੇਖ ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬੜਿੰਗਾਂ (ਲੁਧਿਆਣਾ) ਵਿਖੇ ਕਰਵਾਏ ਗਏ ਜਿਸ ਵਿੱਚ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਹੇਠ ਲਿਖੇ ਅਨੁਸਾਰ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ।
ਭਾਸ਼ਣ ਮੁਕਾਬਲਾ (ਅੰਗਰੇਜ਼ੀ) ਗਰੁੱਪ (11ਵੀਂ – 12ਵੀਂ)
ਪਹਿਲਾ ਸਥਾਨ :– ਚੰਦਨ ਸਿੰਘ 10+2 ਸੀ
ਭਾਸ਼ਣ ਮੁਕਾਬਲਾ (ਅੰਗਰੇਜ਼ੀ) ਗਰੁੱਪ (9ਵੀਂ – 10ਵੀਂ)
ਪਹਿਲਾ ਸਥਾਨ :– ਬਲਜਿੰਦਰ ਕੌਰ 10ਵੀਂ ਏ
ਕੁਇਜ਼ ਮੁਕਾਬਲਾ 6ਵੀਂ – 8ਵੀਂ (ਸਾਇੰਸ, ਮੈਥ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ)
ਪਹਿਲਾ ਸਥਾਨ :- ਮੁਸਕਾਨਦੀਪ ਕੌਰ 8ਵੀਂ ਏ, ਪਰਵੀਨ ਕੌਰ 7ਵੀਂ ਏ, ਹਰਲੀਨ ਕੌਰ 6ਵੀਂ ਏ
ਮੈਥ ਪ੍ਰਦਰਸ਼ਨੀ, ਗਰੁੱਪ (6ਵੀਂ – 8ਵੀਂ)
ਪਹਿਲਾ ਸਥਾਨ :- ਸਿਮਰਨ ਕੌਰ 7ਵੀਂ ਏ
ਪ੍ਰਿੰਸੀਪਲ ਸ. ਗੁਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਨੇ ਜੇਤੂ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
Comments