top of page
Search

ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸਕੂਲ ਦਾ ਮਾਣ ਵਧਾਇਆ।

  • Writer: SGS Bassian
    SGS Bassian
  • May 22, 2024
  • 1 min read

ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਦੇ ਵਿਦਿਆਰਥੀਆਂ ਨੇ ਜ਼ਿਲਾ ਗਾਈਡੈਂਸ ਅਤੇ ਕਾਊਂਸਲਰ ਸ਼੍ਰੀ ਗੁਰਕਿਰਪਾਲ ਸਿੰਘ ਬਰਾੜ ਦੀ ਦੇਖ ਰੇਖ ਹੇਠ ਕਰਵਾਏ ਗਏ ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਭਗਵਾਨ ਮਹਾਂਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਏਕੋਟ (ਲੁਧਿਆਣਾ) ਵਿਖੇ ਭਾਗ ਲਿਆ।ਇਸ ਸਕੂਲ ਦੇ ਵਿਦਿਆਰਥੀ ਪਰਗਟ ਸਿੰਘ (10+2 ਬੀ) ਨੇ ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਅਤੇ ਮਨਪ੍ਰੀਤ ਕੌਰ (10ਏ) ਨੇ ਕਵਿਤਾ ਉਚਾਰਣ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਸਕੂਲ, ਅਧਿਆਪਕਾਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਹਨਾਂ ਮੁਕਾਬਲਿਆਂ ਲਈ ਗਾਈਡ ਅਧਿਆਪਕ ਮਿਸ ਜਗਪ੍ਰੀਤ ਕੌਰ ਸਾਇੰਸ ਮਿਸਟ੍ਰੈੱਸ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵੀ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ।

ਇਸ ਮੌਕੇ ਨਵਦੀਪ ਕੌਰ (ਲੈਕਚਰਾਰ ਪੰਜਾਬੀ), ਜਗਦੀਪ ਸਿੰਘ (ਲੈਕਚਰਾਰ ਕੈਮਿਸਟਰੀ), ਕਮਲਦੀਪ ਕੌਰ (ਲੈਕਚਰਾਰ ਬਾਇਓਲੋਜੀ), ਮਿਸ ਬਲਵਿੰਦਰ ਕੌਰ (ਐੱਸ.ਐੱਸ. ਮਿਸਟ੍ਰੈੱਸ), ਪੁਸ਼ਪਿੰਦਰ ਕੌਰ (ਸਾਇੰਸ ਮਿਸਟ੍ਰੈੱਸ), ਸੰਦੀਪ ਕੌਰ (ਪੰਜਾਬੀ ਮਿਸਟ੍ਰੈੱਸ), ਸ਼੍ਰੀਮਤੀ ਬਲਵਿੰਦਰ ਕੌਰ (ਐੱਸ.ਐੱਸ. ਮਿਸਟ੍ਰੈੱਸ), ਰਮਨੀਕ ਕੌਰ (ਮੈਥ ਮਿਸਟ੍ਰੈੱਸ), ਮਨਜੀਤ ਕੌਰ (ਪੰਜਾਬੀ ਮਿਸਟ੍ਰੈੱਸ), ਕਿਰਨਦੀਪ ਕੌਰ (ਕੰਪਿਊਟਰ ਮਿਸਟ੍ਰੈੱਸ), ਗੁਰਸ਼ਰਨਜੀਤ ਕੌਰ (ਅੰਗਰੇਜ਼ੀ ਮਿਸਟ੍ਰੈੱਸ), ਮਨਜੀਤ ਸਿੰਘ (ਸਾਇੰਸ ਮਾਸਟਰ), ਅਮਨਜੋਤ ਕੌਰ (ਮੈਥ ਮਿਸਟ੍ਰੈੱਸ), ਬੇਅੰਤ ਸਿੰਘ (ਅੰਗਰੇਜ਼ੀ ਮਾਸਟਰ), ਗੁਰਮੰਤਰਪਾਲ ਕੌਰ (ਮੈਥ ਮਿਸਟ੍ਰੈੱਸ), ਸੀਮਾ ਰਾਣੀ (ਹਿੰਦੀ ਮਿਸਟ੍ਰੈੱਸ), ਜਗਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ), ਮੀਨੂੰ ਸ਼ਰਮਾਂ (ਕੰਪਿਊਟਰ ਫੈਕਲਟੀ), ਬੌਬੀ ਥਿੰਦ (ਲਾਇਬ੍ਰੇਰੀਅਨ), ਨਵਨੀਤ ਕੁਮਾਰ (ਆਈ. ਟੀ. ਟੀਚਰ), ਜਸਵੰਤ ਸਿੰਘ (ਸਕਿਉਰਟੀ ਟੀਚਰ), ਹਰਪ੍ਰੀਤ ਸਿੰਘ (ਕਲਰਕ), ਗੁਰਮੀਤ ਸਿੰਘ (ਐੱਸ. ਐੱਲ. ਏ.), ਇਕਬਾਲ ਸਿੰਘ (ਕੈਂਪਸ ਮੈਨੇਜਰ) ਅਤੇ ਮਿਸ ਅਮਨਦੀਪ ਕੌਰ (ਪੀ. ਟੀ. ਏ. ਟੀਚਰ) ਹਾਜ਼ਰ ਸਨ।


ਤਸਵੀਰ :- ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਪੇਂਟਿੰਗ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਪਰਗਟ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੀਮਤੀ ਕੁਲਦੀਪ ਕੌਰ ਪ੍ਰਿੰਸੀਪਲ, ਭਗਵਾਨ ਮਹਾਂਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਏਕੋਟ, ਸ. ਪ੍ਰਿਤਪਾਲ ਸਿੰਘ (ਬਲਾਕ ਗਾਈਡੈਂਸ ਕਾਊਂਸਲਰ) ਅਤੇ ਮਿਸ ਜਗਪ੍ਰੀਤ ਕੋਰ ਸਾਇੰਸ ਮਿਸਟ੍ਰੈੱਸ।

 
 
 

Comments


bottom of page