ਚੰਡੀਗੜ ਦੀ ਫੇਰੀ ਨੇ ਵਿਦਿਆਰਥੀਆਂ ਨੂੰ ਕੀਤਾ ਪ੍ਰਭਾਵਿਤ
- SGS Bassian
- Feb 17, 2024
- 2 min read
ਮਾਨਯੋਗ ਡਾਇਰੈਕਟਰ, ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਐੱਸ. ਏ. ਐੱਸ. ਨਗਰ ਦੇ ਹੁਕਮ 9ਵੀਂ, 10ਵੀਂ, 10+1 ਅਤੇ 10+2 (ਸਾਇੰਸ ਗਰੁੱਪ) ਦੇ ਵਿਦਿਆਰਥੀਆਂ ਨੂੰ Higher Institutions ਵਿਖੇ Study Trip ਤੇ ਭੇਜਣ ਦੇ ਤਜ਼ਵੀਜ਼ ਅਨੁਸਾਰ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੱਸੀਆਂ (ਲੁਧਿਆਣਾ) ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ ਦਾ ਦੌਰਾ ਕੀਤਾ। ਇਸ ਦੌਰਾਨ ਵਿਦਿਆਰਥਣਾਂ ਨੇ ਵੱਖ ਵੱਖ ਥਾਵਾਂ ਤੇ ਜਾ ਕੇ ਉਚੇਰੀ ਯੋਗਤਾ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਵਿਦਿਆਰਥਣਾਂ ਨੂੰ ਪੀ. ਜੀ. ਆਈ. (PGIMER) ਵਿਖੇ ਵੀ ਲਿਜਾਇਆ ਗਿਆ ਅਤੇ ਮੈਡੀਕਲ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।
ਵਿਦਿਆਰਥਣਾਂ ਦੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਮਹਾਨ ਆਰਟਿਸਟ ਸ਼੍ਰੀ ਨੇਕ ਚੰਦ ਦੀ ਕਲਾਕ੍ਰਿਤ ਨੂੰ ਦਿਖਾਉਣ ਲਈ ਰਾਕ ਗਾਰਡਨ ਵਿਖੇ ਲਿਜਾਇਆ ਗਿਆ ਜਿੱਥੇ ਵਿਦਿਆਰਥਣਾਂ ਵੱਲੋ ਟੁੱਟ ਫੁੱਟ ਅਤੇ ਵਾਧੂ ਸਮਾਨ ਨਾਲ ਬਣਾਈਆਂ ਕਲਾਕ੍ਰਿਤਾਂ ਨੂੰ ਉਤਸੁਕਤਾ ਪੂਰਵਕ ਦੇਖਿਆ ਗਿਆ। ਇਸ ਥਾਂ ਵਿਦਿਆਰਥਣਾਂ ਨੇ ਝੂਲਿਆਂ ’ਤੇ ਝੂਟਣ ਦਾ ਲੁਤਫ ਵੀ ਲਿਆ। ਬਾਅਦ ਵਿੱਚ ਵਿਦਿਆਰਥਣਾਂ ਨੂੰ ਸੁਖਨਾ ਝੀਲ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਕੁਦਰਤੀ ਸੁੰਦਰਤਾ ਦਾ ਖੁਬ ਆਨੰਦ ਮਾਣਿਆ।
ਵਾਪਸੀ ਉਪਰੰਤ ਵਿਦਿਆਰਥਣਾਂ ਨੂੰ ਲੁਧਿਆਣਾ ਚੰਡੀਗੜ ਰੋਡ ਤੇ ਸਥਿਤ “ਰਾਜਾ ਢਾਬਾ” ਖੰਟ ਮਾਨਪੁਰ ਵਿਖੇ ਰਾਤ ਦਾ ਖਾਣਾ ਖਵਾਇਆ ਗਿਆ ਤਾਂ ਕਿ ਵਿਦਿਆਰਥਣਾਂ ਦਾ ਇਹ ਵਿੱਦਿਅਕ ਟੂਰ ਉਹਨਾਂ ਦੀ ਜ਼ਿੰਦਗੀ ਦੇ ਇੱਕ ਬਿਹਤਰੀਨ ਪਲ ਵਿੱਚ ਸ਼ਾਮਲ ਹੋ ਕੇ ਇੱਕ ਅਭੁੱਲ ਯਾਦਗਾਰ ਬਣ ਜਾਵੇ। ਵਿਦਿਆਰਥਣਾਂ ਨੇ ਆਪਣੀ ਮਨਪਸੰਦ ਦਾ ਖਾਣਾ ਬਹੁਤ ਹੀ ਪਿਆਰ ਤੇ ਸਲੀਕੇ ਨਾਲ ਛਕਿਆ।
ਸ਼੍ਰੀਮਤੀ ਪੁਸ਼ਪਿੰਦਰ ਕੌਰ ਸਾਇੰਸ ਮਿਸਟ੍ਰੈੱਸ ਦੀਆਂ ਬੇਟੀਆਂ ਮਿਸ ਜਸਰੀਤ ਕੌਰ ਤੇ ਮਿਸ ਜਪਰੀਤ ਕੌਰ ਤੇ ਬੇਟੇ ਵਿਕਰਮਜੀਤ ਸਿੰਘ ਅਤੇ ਸ਼੍ਰੀਮਤੀ ਸੰਦੀਪ ਕੌਰ, ਪੰਜਾਬੀ ਮਿਸਟ੍ਰੈੱਸ ਦੀ ਬੇਟੀ ਜਸਮੀਤ ਕੌਰ ਤੇ ਬੇਟੇ ਗੁਰਪ੍ਰਤਾਪ ਸਿੰਘ ਨੇ ਇਸ ਵਿੱਦਿਅਕ ਟੂਰ ਦੀ ਰੌਣਕ ਵਿੱਚ ਵਾਧਾ ਕੀਤਾ।
ਇਹ ਵਿੱਦਿਅਕ ਟੂਰ ਪ੍ਰਿੰਸੀਪਲ ਸ. ਗੁਰਦੀਪ ਸਿੰਘ ਦੀ ਦੇਖ ਰੇਖ ਹੇਠ ਲਿਜਾਇਆ ਗਿਆ ਜਿਸ ਦੇ ਇੰਚਾਰਜ ਸ਼੍ਰੀਮਤੀ ਪੁਸ਼ਪਿੰਦਰ ਕੌਰ (ਸਾਇੰਸ ਮਿਸਟ੍ਰੈੱਸ) ਸਨ ਅਤੇ ਨਾਲ ਸ. ਜਗਦੀਪ ਸਿੰਘ (ਲੈਕਚਰਾਰ ਕੈਮਿਸਟਰੀ), ਸ਼੍ਰੀਮਤੀ ਸੰਦੀਪ ਕੌਰ (ਪੰਜਾਬੀ ਮਿਸਟ੍ਰੈੱਸ), ਸ਼੍ਰੀਮਤੀ ਮਨਜੀਤ ਕੌਰ (ਪੰਜਾਬੀ ਮਿਸਟ੍ਰੈੱਸ) ਅਤੇ ਸ. ਹਰਪ੍ਰੀਤ ਸਿੰਘ (ਕਲਰਕ) ਵੀ ਸ਼ਾਮਲ ਸਨ।
ਪ੍ਰਿੰਸੀਪਲ ਸ. ਗੁਰਦੀਪ ਸਿੰਘ ਵੱਲੋਂ ਵਿਦਿਆਰਥਣਾਂ ਦੇ ਇਸ ਵਿੱਦਿਅਕ ਟੂਰ ਨੂੰ ਯਾਦਗਾਰੀ ਬਣਾਉਣ ਲਈ ਅਧਿਆਪਕਾਂ ਅਤੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਦੇ ਸਹਿਯੋਗ ਦੀ ਆਸ ਕੀਤੀ ਗਈ।
Comments